
Punjabi
Most Important Question & Answer on Punjabi Grammar Subject 2020
Most Important Question & Answer on Punjabi Grammar Subject 2020 1. ਭਾਸ਼ਾ ਕੀ ਹੈ
![]() |
Most Important Question & Answer on Punjabi Grammar Subject 2020 |
ਭਾਸ਼ਾ ਨੂੰ ਅਸੀਂ ਪ੍ਰਮੁੱਖ ਰੂਪ ਨਾਲ ਦੋ ਤਰ੍ਹਾਂ ਵਰਤ ਦੇ ਹਾਂ
ਮੌਖਿਕ ਤੇ ਲਿਖਿਤ
2. ਰਾਸ਼ਟਰੀ ਭਾਸ਼ਾ ਕਿਹੜੀ ਹੈ
ਕਿਸੇ ਇਕ ਰਾਜ ਦੇ ਬਹੁਗਿਣਤੀ ਰਾਜਾ ਵਿਚ ਬੋਲੀ , ਸਮਝੀ , ਲਿਖੀ ਤੇ ਪੜ੍ਹੀ ਜਾਣ ਵਾਲੀ ਭਾਸ਼ਾ ਇਹ ਦੇਸ਼ ਦੀ ਦਫ਼ਤਰੀ - ਭਾਸ਼ਾ ਹੁੰਦੀ ਹੈ ਜਿਵੇ ਕਿ ਭਾਰਤ ਦੀ ਰਾਸ਼ਟਰੀ - ਭਾਸ਼ਾ ਹਿੰਦੀ ਹੈ ਹਿੰਦੀ ਨੂੰ ਇਹ ਦਰਜਾ 14 ਸਤੰਬਰ 1953 ਨੂੰ ਪ੍ਰਾਪਤ ਹੋਇਆ
3. ਰਾਜ ਭਾਸ਼ਾ ਕੀ ਹੈ
ਕਿਸੇ ਇਕ ਰਾਜ ਵਿਚ ਬੋਲੀ , ਸਮਝੀ , ਲਿਖੀ ਅਤੇ ਪੜ੍ਹੀ ਜਾਣ ਵਾਲੀ ਭਾਸ਼ਾ ਉਸ ਰਾਜ ਦੇ ਸਾਰੇ ਦਫ਼ਤਰੀ ਕੰਮ ਇਸੇ ਭਾਸ਼ਾ ਵਿਚ ਹੁੰਦੇ ਹਨ , ਜਿਵੇ ਕਿ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਅਤੇ ਹਰਿਆਣੇ ਦੀ ਹਿੰਦੀ ਹੈ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ 1 ਨਵੰਬਰ 1966 ਨੂੰ ਪ੍ਰਾਪਤ ਹੋਇਆ
ਵਿਸ਼ਰਾਮ ਚਿੰਨ੍ਹ
ਚਿੰਨ੍ਹ ਦੇ ਨਾਂ ਅੰਗਰੇਜ਼ੀ ਨਾਂ- ਡੰਡੀ ਜਾਂ ਪੂਰਨ ਵਿਰਾਮ | ( Full Stop )
- ਕਾਮਾ , ( Comma )
- ਬਿੰਦੀ ਕਾਮਾ / ਅਰਧ ਵਿਰਾਮ ; ( Semi Colon )
- ਪ੍ਰਸ਼ਨ ਚਿੰਨ੍ਹ ? ( Sign of Interrogation )
- ਵਿਸਮਿਕ ਚਿੰਨ੍ਹ ! ( Sign of Exclamation )
- ਬਿੰਦੀ . ( Dot )
- ਦੁਬਿੰਦੀ : ( Colon )
- ਡੈਸ਼ - ( Dash )
- ਪੁੱਠੇ ਕਾਮੇ '' ; '' ( Inverted Commas )
ਅਖਾਣ
1. ਘਰੋਂ ਤੁਰੀਏ ਭੁੱਖੇ ਤੇ ਅੱਗੋ ਮਿਲਣ ਧੱਕੇ :ਜਦੋ ਇਹ ਦੱਸਣਾ ਹੋਵੇ ਕਿ ਘਰੋਂ ਭੁੱਖੇ ਜਾਣ ਵਾਲੇ ਨੂੰ ਅੱਗੇ ਵੀ ਖਾਣ ਨੂੰ ਕੁਝ ਨਹੀਂ ਮਿਲਦਾ ਤਾਂ ਕਹਿੰਦੇ ਹਨ
2. ਘੋੜ ਸਵਾਰੀ ਛੱਡ ਕੇ ਖੋਤੇ ਕੌਣ ਚੜੇ :
ਜਦੋ ਇਹ ਦੱਸਣਾ ਹੋਵੇ ਕਿ ਚੰਗਾ ਕੰਮ ਛੱਡ ਕੇ ਮਾੜਾ ਕੰਮ ਕੌਣ ਕਰਦਾ ਹੈ ਤਾਂ ਕਹਿੰਦੇ ਹਨ
3. ਚਬਣੇ ਛੋਲੇ ਤੇ ਚੱਟਣਾ ਉਂਗਲੀਆਂ ਨੂੰ :
ਜਦੋ ਕੋਈ ਮਾਮੂਲੀ ਹੈਸੀਅਤ ਵਾਲਾ ਵਿਅਕਤੀ ਵਿਖਾਵਾ ਵਧੇਰੇ ਕਰੇ ਤਾਂ ਕਹਿੰਦੇ ਹਨ
4. ਜਿਸ ਕੁੜੀ ਦਾ ਵਿਆਹ ਉਹ ਗੋਹੇ ਚੁਗਣ ਗਈ :
ਜਦੋ ਕੋਈ ਅਤੀ ਜਰੂਰੀ ਕੰਮ ਪੈ ਜਾਣ ਤੇ ਖਿਸਕ ਜਾਵੇ ਤਾ ਕਹਿੰਦੇ ਹਨ
5. ਜਿੰਨੀਆਂ ਚਿੱਟੀਆ ਕਬਰਾਂ , ਓਨੇ ਹੀ ਮੁਰਦੇ ਬੇਈਮਾਨ :
ਜਦੋ ਕੋਈ ਆਦਮੀ ਵੇਖਣ ਨੂੰ ਤਾ ਈਮਾਨਦਾਰ ਲੱਗੇ ਪਰ ਅਮਲਾ ਵਿਚ ਬੇਈਮਾਨ ਹੋਵੇ ਤਾ ਕਹਿੰਦੇ ਹਨ
6. ਜੋ ਚੜ੍ਹੇਗਾ , ਸੋਈ ਡਿਗੇਗਾ :
ਜਦੋ ਇਹ ਦੱਸਣਾ ਹੋਵੇ ਕਿ ਜਿਹੜਾ ਆਦਮੀ ਕੋਈ ਕੰਮ ਕਰਦਾ ਹੈ ਉਸ ਨੂੰ ਕਦੇ ਨੁਕਸਾਨ ਵੀ ਹੋ ਜਾਂਦਾ ਤਾ ਕਹਿੰਦੇ ਹਨ
7. ਬਾਜ਼ਾ ਨੂੰ ਘਾਹ ਤੇ ਚਿੜੀਆਂ ਨੂੰ ਮਾਸ
ਜਦੋ ਕੋਈ ਚੀਜ਼ ਯੋਗ ਵਿਅਕਤੀ ਨੂੰ ਛੱਡ ਕੇ ਕਿਸੇ ਅਯੋਗ ਨੂੰ ਦਿੱਤੀ ਜਾਵੇ ਤਾ ਕਹਿੰਦੇ ਹਨ
8. ਬਾਂਦਰ ਦੇ ਗਲ ਮੋਤੀਆਂ ਦਾ ਹਾਰ
ਜਦੋ ਇਹ ਦੱਸਣਾ ਹੋਵੇ ਕਿ ਮੂਰਖ਼ ਨੂੰ ਕੀਮਤੀ ਚੀਜ਼ ਦੀ ਕਦਰ ਨਹੀਂ ਹੁੰਦੀ ਤਾ ਕਹਿੰਦੇ ਹਨ
9. ਰਾਤਾਂ ਸਦਾ ਚਾਨਣੀਆਂ ਨਹੀਂ ਰਹਿੰਦੀਆਂ :
ਜਦੋ ਇਹ ਦੱਸਣਾ ਹੋਵੇ ਕਿ ਸੁਖ ਅਤੇ ਖੁਸ਼ੀਆਂ ਸਦਾ ਨਹੀਂ ਰਹਿੰਦੀਆਂ ਤਾ ਕਹਿੰਦੇ ਹਨ
10. ਉਜੜ੍ਹੇ ਬਾਗਾਂ ਦੇ ਗਾਲੜ੍ਹ ਪਟਵਾਰੀ
ਇਹ ਅਖਾਣ ਬੇ ਅਕਲਾਂ ਅਥਵਾ ਮੂਰਖਾ ਲਈ ਵਰਤਿਆ ਜਾਂਦਾ ਹੈ
11. ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੋ
ਹਮਦਰਦੀ ਜਾਂ ਮਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉਤੇ ਕੋਈ ਅਸਰ ਨਾ ਹੋਵੇ
ਮੁਹਾਵਰੇ
- ਅਕਲ ਦਾ ਚਰਨ ਜਾਣਾ ਸਿਆਣਪ ਦੀ ਗੱਲ ਨਾ ਕਰਨਾ
- ਇਕ ਮੁੱਕੀ ਦੀ ਮਾਰ ਹੋਣਾ ਬਹੁਤ ਕਮਜ਼ੋਰ ਹੋਣਾ
- ਹੱਥ ਤੇ ਹੱਥ ਮਾਰ ਕਿ ਨੱਸ ਜਾਣਾ ਸਾਮ੍ਹਣੇ ਵੇਖਦਿਆਂ ਖਿਸਕ ਜਾਣਾ ਤੇ ਪਕੜਿਆ ਨਾ ਜਾਣਾ
- ਛੋਲੇ ਦੇ ਕੇ ਪੜ੍ਹਨਾ ਪੜ੍ਹ ਕਿ ਵੀ ਨਾਲਾਇਕ ਹੋਣਾ , ਬੇਸਮਝ ਹੋਣਾ
- ਜੀਭ ਤੇ ਸਰਸਵਤੀ ਬੈਠਣਾ ਕਹੇ ਬੋਲ ਸੱਚ ਹੋ ਜਾਣੇ , ਮਿੱਠੇ ਬੋਲ ਬੋਲਣਾ
- ਟੱਲੀਆਂ ਵਜ਼ਾਉਣਾਂ ਕੋਈ ਕੰਮ ਨਾ ਕਰਨਾ
- ਮੱਕੀ ਦੇ ਦਾਣੇ ਵਾਂਗ ਖਿੜਣਾ ਬਹੁਤ ਖੁਸ਼ ਹੋਣਾ
- ਮਾਰ - ਮਾਰ ਕਿ ਸਿਰ ਗੰਜਾਂ ਕਰਨਾ ਬਹੁਤ ਮਾਰਨਾ
- ਲਹੂ ਸਾਂਝਾ ਹੋਣਾ ਸਕਾ ਹੋਣਾ
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਪਹਿਲਵਾਨਾਂ ਦੇ ਘੋਲ ਕਰਨ ਦੀ ਥਾਂ ਅਖਾੜਾ
- ਇੱਕ ਸਮੇ ਹੋਣ ਵਾਲੇ ਮਨੁੱਖ ਜੁੜਵਾਂ
- ਜਿਸ ਆਦਮੀ ਵਿਚ ਬਹੁਤ ਜੋਸ਼ ਹੋਵੇ ਜੋਸ਼ੀਲਾ
- ਪਿੰਡ ਦੀ ਸਾਂਝੀ ਥਾਂ ਸੱਥ
- ਪਹਿਲਾ ਜੰਮਿਆ ਮੁੰਡਾ ਪਲੇਠਾ
ਪ੍ਰਸ਼ਨ ਅਤੇ ਉੱਤਰ
1. ਪੰਜਾਬੀ ਦੀ ਲਿਪੀ ਕਿਹੜੀ ਹੈਗੁਰਮੁਖੀ
2. ਬਿਰਹਾ ਦਾ ਸੁਲਤਾਨ ਕਿਸ ਕਵੀ ਨੂੰ ਕਹਿੰਦੇ ਹਨ
ਸ਼ਿਵ ਕੁਮਾਰ ਬਟਾਲਵੀ
3. ਪੰਜਾਬ ਕਿਹੋ ਜਿਹਾ ਰਾਜ ਹੈ
ਖੇਤੀ ਪ੍ਰਧਾਨ
4. ਪੰਜਾਬ ਵਿਚ ਸੱਭ ਤੋਂ ਵਧੇਰੇ ਬੋਲੀ ਜਾਣ ਵਾਲੀ ਉਪ ਬੋਲੀ ਕਿਹੜੀ ਹੈ
ਮਲਵਈ
5. ਜੋ ਅੱਜ ਕੱਲ ਦੇ ਸਮੇ ਦਾ ਹੋਵੇ ਉਸ ਨੂੰ ਕੀ ਕਹਿੰਦੇ ਸੀ
ਅਜੋਕਾ
6. ਮਜ਼ਦੂਰੀ ਦਿੱਤੇ ਬਿਨਾਂ ਕੰਮ ਕਰਵਾਉਣ ਨੂੰ ਕੀ ਕਿਹਾ ਜਾਂਦਾ ਹੈ
ਵੰਗਾਰ
7. ਪੰਜਾਬੀ ਅਖਾਣਾਂ ਦਾ ਮੁੱਖ ਸਰੋਤ ਕੀ ਹੈ
ਪੇਂਡੂ ਜੀਵਨ
![]() |
Share on Whatsapp |
0 Comments:
Please do not enter any spam link in the comment box.